Wednesday, 15 December 2021

ਅੱਜ ਵੀ ਜਾਰੀ ਹੈ ਅੱਠਵੇਂ ਰੰਗ ਦੀ ਤਲਾਸ਼//ਫੋਟੋ ਗੈਲਰੀ

ਸਮਾਗਮ ਯਾਦਗਾਰੀ ਰਿਹਾ ਛੇਤੀ ਹੋਏਗਾ ਅਗਲਾ ਆਯੋਜਨ 
ਲੁਧਿਆਣਾ: 14 ਦਸੰਬਰ 2021 (ਕਾਰਤਿਕਾ ਸਿੰਘ//ਪੀਪਲਜ਼ ਮੀਡੀਆ ਲਿੰਕ)::

ਸਰਗਮ ਦੀਆਂ ਸੁਰਾਂ ਸੱਤ ਹੀ ਹੁੰਦੀਆਂ ਹਨ ਜਿਹਨਾਂ ਦੇ ਅਧਾਰ ਤੇ ਸਰਗਮ ਬਣਦੀ ਹੈ। ਸਰਗਮ ਦੇ ਅਧਾਰ ਤੇ ਹੀ ਰਾਗ ਬਣਦੇ  ਹਨ ਅਤੇ ਰਾਗਾਂ ਦੇ ਅਧਾਰ ਤੇ ਹੀ ਹੁਣ ਤੱਕ ਅਣਗਿਣਤ ਫ਼ਿਲਮੀ ਗੀਤ ਬਣ ਚੁੱਕੇ ਹਨ। ਗੀਤਾਂ ਵਿੱਚ ਸੰਗੀਤ ਵਾਲੀ ਨਵੀਨਤਾ ਇਹਨਾਂ ਰੰਗਾਂ ਨਾਲ ਹੀ ਆਉਂਦੀ ਹੈ।
ਜਿਵੇਂ ਰਾਗਾਂ ਦੇ ਮਿਸ਼ਰਣ ਨਾਲ ਨਵੀ ਤੋਂ ਨਵੀਂ ਧੁੰਨ ਬਣਾ ਲਈ ਜਾਂਦੀ ਹੈ ਉਸੇ ਤਰ੍ਹਾਂ ਰੰਗਾਂ ਦੇ ਮਾਮਲੇ ਵਿੱਚ ਵੀ ਕੀਤਾ ਜਾਂਦਾ ਹੈ। 
ਰੰਗ ਵੀ ਸੱਤ ਹੀ ਹੁੰਦੇ ਹਨ। ਕਲਾ ਨੂੰ ਸਮਰਪਿਤ ਲੋਕ ਇਹਨਾਂ ਰੰਗਾਂ ਨੂੰ ਮਿਲਾ ਕੇ ਕਿਸੇ ਨਵੇਂ ਰੰਗ ਦਾ ਭੁਲੇਖਾ ਪੈਦਾ ਕਰ ਲੈਂਦੇ ਹਨ। 
 

ਹੁਣ ਕੁਝ ਹੋਰਨਾਂ ਸ਼ਖਸੀਅਤਾਂ ਵਾਂਗ ਹੀ ਜਸਪ੍ਰੀਤ ਕੌਰ ਫ਼ਲਕ ਵੀ ਕਰ ਰਹੀ ਅੱਠਵੇਂ ਰੰਗ ਦੀ ਤਲਾਸ਼। ਇਸੇ ਤਲਾਸ਼ ਨੂੰ ਸਮਰਪਿਤ ਉਸਦੀ ਨਵੀਂ ਕਿਤਾਬ ਵੀ ਮਾਰਕੀਟ ਵਿੱਚ ਹੈ। ਜਿਸਨੂੰ ਭਾਸ਼ਾ ਵਿਭਾਗ ਦੇ ਨਾਲ ਨਾਲ ਉਸਦੇ ਹੀ ਸੰਗਠਨ ਕਵਿਤਾ ਕਥਾ ਕਾਰਵਾਂ ਵੱਲੋਂ ਵੀ ਰਿਲੀਜ਼ ਕੀਤਾ ਜਾ ਚੁੱਕਿਆ ਹੈ। 
ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਲਈ ਬਣਾਏ ਪ੍ਰਕਾਸ਼ਨ ਅਦਾਰੇ ਦੀ ਵੀ ਦਿਲਚਸਪ ਕਹਾਣੀ ਹੈ। ਪ੍ਰਕਾਸ਼ਕਾਂ ਦੇ ਕੋਲ ਬਹੁਤ ਸਾਰੀਆਂ ਕਿਤਾਬਾਂ ਦੇ ਪ੍ਰਕਾਸ਼ਨ ਦਾ ਸਿਲਸਿਲਾ ਚੱਲ ਰਿਹਾ ਹੁੰਦਾ ਹੈ। ਇਸ ਲਈ ਉੱਥੇ ਵਾਰੀ ਆਉਂਦਿਆਂ ਵੀ ਸਮਾਂ ਲੱਗ ਜਾਂਦਾ ਹੈ। ਕਿਸੇ ਵੀ ਸਥਾਪਿਤ ਪ੍ਰਕਾਸ਼ਕ ਦਾ ਫਾਇਦਾ ਇਹ ਵੀ ਹੁੰਦਾ ਹੈ ਕਿ ਉਹ ਕਿਤਾਬ ਨੂੰ ਰਿਲੀਜ਼ ਕਰਨ, ਉਸਦੇ ਰੀਵਿਊ ਛਪਵਾਉਣ, ਮੀਡੀਆ ਵਿੱਚ ਉਸਦੀ ਚਰਚਾ ਕਰਵਾਉਣ ਦੇ ਕੰਮ ਨੂੰ ਵੀ ਆਸਾਨ  ਬਣਾ ਦੇਂਦਾ ਹੈ।  ਆਪਣੇ ਆਪ ਕਿਤਾਬ ਛਾਪਣ ਦੇ ਮਗਰੋਂ ਇਸ ਤਰ੍ਹਾਂ ਦੀਆਂ ਕਈ ਦਿੱਕਤਾਂ ਆਉਂਦੀਆਂ ਹਨ। ਆਪਣੀ ਇਸ ਕਿਤਾਬ ਨੂੰ ਆਪਣੇ ਹੀ ਅਦਾਰੇ ਕਵਿਤਾ ਕਥਾ ਕਾਰਵਾਂ ਵੱਲੋਂ ਪ੍ਰਕਾਸ਼ਿਤ ਕਰਕੇ ਜਸਪ੍ਰੀਤ ਫ਼ਲਕ ਇਸ ਮਾਮਲੇ ਵਿੱਚ ਵੀ ਆਪਣਾ ਲੋਹਾ ਮਨਵਾਉਣ ਵਿੱਚ ਸਫਲ ਰਹੀ ਹੈ। 


ਸਰਦਾਰ ਪੰਛੀ ਵਰਗੀਆਂ ਬਜ਼ੁਰਗ ਸ਼ਖਸੀਅਤਾਂ ਨਾਲ ਨੇੜਤਾ ਅਤੇ ਹੋਰਨਾਂ ਲੇਖਕਾਂ ਨਾਲ ਬਣੇ ਕਲਮੀ ਸੰਬੰਧਾਂ ਕਰਕੇ ਉਸਨੂੰ ਆਪਣੀ ਪੁਸਤਕ ਮਾਰਕੀਟ ਵਿੱਚ ਉਤਾਰਨ ਲਈ ਵੀ ਕੋਈ ਖਾਸ ਦਿੱਕਤ ਨਹੀਂ ਹੋਈ। ਉਸਨੇ ਦੋ ਫ਼ੰਕਸ਼ਨ ਵੀ ਕਰ ਲਏ ਅਤੇ ਪੁਸਤਕ ਦੀ ਚਰਚਾ ਵੀ ਕਰਵਾ ਲਈ।  ਇਸਦੇ ਨਾਲ ਹੀ ਆਪਣਾ ਨਿਊਜ਼ ਲੈਟਰ ਸ਼ੁਰੂ ਕਰਕੇ ਮੀਡੀਆ ਵਿੱਚ ਆਉਣ ਦਾ ਐਲਾਨ ਵੀ ਕਰ ਦਿੱਤਾ। ਅੱਜਕਲ੍ਹ ਦੇ ਦੌਰ ਵਿੱਚ ਉੱਘੀਆਂ ਸ਼ਖਸੀਅਤਾਂ ਨੂੰ ਆਪਣੇ ਸਮਾਗਮਾਂ ਦਾ ਹਿੱਸਾ ਬਣਾ ਲੈਣਾ ਸੌਖਾ ਨਹੀਂ ਹੁੰਦਾ। ਫ਼ਲਕ ਨੂੰ ਇਸ ਵਿੱਚ ਬਵੀ ਮੁਹਾਰਤ ਹਾਸਲ ਹੈ। 
ਉਸਦੀਆਂ ਰਚਨਾਵਾਂ ਦਾ ਗਾਇਨ ਵੀ ਉਸਦੇ ਸਮਾਗਮ ਨੂੰ ਸਫਲ ਬਣਾਉਣ ਵਿਚ ਸਫਲ ਰਿਹਾ। 

ਭਾਸ਼ਣ ਦੀ ਕਲਾ ਅਤੇ ਮੰਚ  ਉੱਤੇ ਮੁਹਾਰਤ ਨੇ ਵੀ ਉਸਨੂੰ ਸਫਲਤਾ ਪ੍ਰਦਾਨ ਕੀਤੀ।  

ਸਮਾਗਮ ਵਿੱਚ ਪੁੱਜੇ ਵੱਖ ਵੱਖ ਬੁਲਾਰਿਆਂ ਨੇ ਉਸਦੀ ਤਾਰੀਫ ਵਿੱਚ ਬਹੁਤ ਕੁਝ ਕਿਹਾ। ਇਹ ਵੀ ਫ਼ਲਕ ਦੇ ਸਮਾਗਮ ਦੀ ਬਹੁਤ ਵੱਡੀ ਪ੍ਰਾਪਤੀ ਹੀ ਹੈ। 


ਹਰਮੀਤ ਵਿਦਿਆਰਥੀ ਉਂਝ ਤਾਂ ਨਵੀਆਂ ਕਲਮਾਂ ਨੂੰ ਹੌਂਸਲਾਂ ਦੇਣ ਲਈ ਪ੍ਰਸਿੱਧ ਹਨ ਪਰ ਫਿਰ ਵੀ ਉਹਨਾਂ ਦੇ ਰੁਝੇਵੇਂ ਅਤੇ ਮੌਸਮ ਦੀ ਮਾਰ ਉਹਨਾਂ ਨੂੰ ਸਭਨਾਂ ਥਾਂਵਾਂ ਜ਼ਤੇ ਆਸਾਨੀ ਨਾਲ ਨਹੀਂ ਪਹੁੰਚਣ ਦੇਂਦੀ। ਇਸੇ ਤਰ੍ਹਾਂ ਹੋਰ ਬੁਲਾਰੇ ਵੀ ਮੌਜੂਦ ਰਹੇ। 


ਸਰਦਾਰ ਪੰਛੀ ਦਾ ਜਨਮ ਅਤੇ ਗੁਜਰਾਂਵਾਲਾ, ਬ੍ਰਿਟਿਸ਼ ਪੰਜਾਬ ਦੇ ਨੇੜੇ ਇੱਕ ਪਿੰਡ ਹੁਣ ਪਾਕਿਸਤਾਨ ਵਿੱਚ 14 ਅਕਤੂਬਰ 1932 ਨੂੰ ਸਰਦਾਰ ਫੌਜਾ ਸਿੰਘ ਬਿਜਲਾ ਤੇ ਸਰਦਾਰਨੀ ਜੀਵਨ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਨਾਮ ਕਰਨੈਲ ਸਿੰਘ ਰੱਖਿਆ। ਉਸ ਵੇਲੇ ਕਰਨੈਲ ਸਿੰਘ ਤੇਰਾਂ ਸਾਲਾਂ ਦਾ ਸੀ ਜਦੋਂ ਪੂਰੇ ਪਰਿਵਾਰ ਨੂੰ ਡਰ ਅਤੇ ਬੇਵਿਸਾਹੀ ਦੇ ਸਾਏ ਹੇਠ ਭਾਰਤ ਵਾਲੇ ਪਾਸੇ ਪਰਵਾਸ ਕਰਨਾ ਪਿਆ।
ਇਸ ਮਹਾਨ ਸ਼ਾਇਰ ਨੇ ਪ੍ਰਸਿੱਧ ਫਿਲਮ "ਵਾਰਿਸ" ਅਤੇ "ਏਕ ਚਾਦਰ ਮੈਲੀ ਸੀ" ਫਿਲਮਾਂ ਦੇ ਗੀਤ ਵੀ ਲਿਖੇ ਹਨ।  ਸ਼ਾਇਰੀ ਦਾ ਨਮੂਨਾ ਏਦੋਂ ਦੇਖਿਆ ਜਾ ਸਕਦਾ ਹੈ ਉਂਝ ਉਰਦੂ ਸ਼ਾਇਰੀ ਤੇ ਵੀ ਪੂਰੀ ਕਮਾਂਡ ਹੈ। ਉਸਤਾਦ ਸ਼ਾਇਰਾਂ ਵਿਚ ਨਾਮ ਆਉਂਦਾ ਹੈ। ਪੰਜਾਬੀ ਸ਼ਾਇਰੀ ਦੀ ਇੱਕ ਝਲਕ ਦੇਖੋ ਜ਼ਰਾ:

ਪਹਿਲਾਂ ਪੱਤੇ ਵਿਕੇ ਵਿਕੀਆਂ ਫ਼ਿਰ ਟਹਿਣੀਆਂ,
ਰੁੱਖ ਦੀ ਬਾਕੀ ਬਚੀ ਸੀ ਜੋ ਛਾਂ ਵਿਕ ਗਈ।
ਹੁਣ ਪਰਿੰਦੇ ਕਿਵੇਂ ਇਸ ਨੂੰ ਘਰ ਕਹਿਣਗੇ;
ਜਿੱਥੇ ਉੱਗਿਆ ਸੀ ਰੁੱਖ ਉਹ ਵੀ ਥਾਂ ਵਿਕ ਗਈ।

ਮਾਂ ਦੇ ਦੁੱਧ ਵਿੱਚ ਹੁੰਦਾ ਏ ਕੈਸਾ ਮਜ਼ਾ,
ਕਿਸ ਨੂੰ ਕਹਿੰਦੇ ਨੇ ਮਮਤਾ ਨਹੀਂ ਜਾਣਦੇ;
ਬੁਰਕੀ ਬੁਰਕੀ ਦਾ ਮੁੱਲ ਜਾਣਦੇ, ਐਪਰਾਂ,
ਰੋਟੀ ਬਦਲੇ ਸੀ ਜਿੰਨ੍ਹਾਂ ਦੀ ਮਾਂ ਵਿਕ ਗਈ।



















ਇਸ ਤਰ੍ਹਾਂ ਸ਼ਾਇਰੀ ਅਤੇ ਗਾਇਕੀ ਦਾ ਦੌਰ ਚੱਲਦਾ ਰਿਹਾ। ਨਾਲ ਨਾਲ ਮਾਣ ਸਨਮਾਣ ਵੀ ਹੁੰਦੇ ਰਹੇ। 
ਕਵਰੇਜ ਲਈ ਸੰਪਰਕ ਕਰੋ: 
medialink32@gmail.com 
WhatsApp-+919915322407

Flag of Remembrance is the special honor

Wednesday 13th March 2024 at 12:21 AM  Flag of Remembrance is a sign for honoring the Sacrifice  New Orleans : 13th March 2024: (USA DoD//Cl...